Skip to main content
Source
TV9 Punjabi
https://tv9punjabi.com/elections/lok-sabha-elections/first-phase-voting-criminal-cases-against-252-candidates-450-are-crorepati-adr-report-know-full-detail-in-punjabi-2083716
Author
TV9 Punjabi
Date

First Phase Voting on 19th April: ਲੋਕ ਸਭਾ ਚੋਣਾਂ ਲਈ ਪਹਿਲੇ ਪੜਾਅ ਦੀ ਵੋਟਿੰਗ 19 ਅਪ੍ਰੈਲ ਨੂੰ ਹੈ। ਇਸ ਦਿਨ 21 ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੀਆਂ 102 ਸੀਟਾਂ 'ਤੇ ਵੋਟਿੰਗ ਹੋਵੇਗੀ। ਪਹਿਲੇ ਪੜਾਅ ਵਿੱਚ 1625 ਉਮੀਦਵਾਰ ਚੋਣ ਮੈਦਾਨ ਵਿੱਚ ਹਨ। ਇਨ੍ਹਾਂ ਵਿੱਚੋਂ 252 ਉਮੀਦਵਾਰ ਦਾਗ਼ੀ ਹਨ ਅਤੇ 450 ਉਮੀਦਵਾਰ ਕਰੋੜਪਤੀ ਹਨ।

Lok Sabha Election 2024: ਲੋਕ ਸਭਾ ਚੋਣਾਂ ਲਈ ਪਹਿਲੇ ਪੜਾਅ ਦੀ ਵੋਟਿੰਗ 19 ਅਪ੍ਰੈਲ ਨੂੰ ਹੈ। ਇਸ ਦਿਨ 21 ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੀਆਂ 102 ਸੀਟਾਂ ‘ਤੇ ਵੋਟਿੰਗ ਹੋਵੇਗੀ। ਪਹਿਲੇ ਪੜਾਅ ਵਿੱਚ 1625 ਉਮੀਦਵਾਰ ਚੋਣ ਮੈਦਾਨ ਵਿੱਚ ਹਨ। ਇਨ੍ਹਾਂ ਵਿੱਚੋਂ 252 ਉਮੀਦਵਾਰ ਦਾਗ਼ੀ ਹਨ ਅਤੇ 450 ਉਮੀਦਵਾਰ ਕਰੋੜਪਤੀ ਹਨ। ਕਮਲਨਾਥ ਦੇ ਪੁੱਤਰ ਨਕੁਲ ਨਾਥ ਸਭ ਤੋਂ ਅਮੀਰ ਉਮੀਦਵਾਰ ਹਨ।

ਦਰਅਸਲ, ਏਡੀਆਰ ਨੇ 1625 ਉਮੀਦਵਾਰਾਂ ਵਿੱਚੋਂ 1618 ਉਮੀਦਵਾਰਾਂ ਦੇ ਚੋਣ ਹਲਫ਼ਨਾਮਿਆਂ ਦਾ ਵਿਸ਼ਲੇਸ਼ਣ ਕੀਤਾ ਹੈ। ਇਸ ਰਿਪੋਰਟ ਵਿੱਚ ਦੱਸਿਆ ਗਿਆ ਹੈ ਕਿ 102 ਸੀਟਾਂ ਵਿੱਚੋਂ 42 ਸੀਟਾਂ ਅਜਿਹੀਆਂ ਹਨ ਜਿੱਥੇ ਤਿੰਨ ਜਾਂ ਇਸ ਤੋਂ ਵੱਧ ਉਮੀਦਵਾਰਾਂ ਖ਼ਿਲਾਫ਼ ਅਪਰਾਧਿਕ ਮਾਮਲੇ ਦਰਜ ਹਨ। ਏਡੀਆਰ ਨੇ ਆਪਣੀ ਰਿਪੋਰਟ ਵਿੱਚ ਕਿਹਾ ਕਿ 1618 ਉਮੀਦਵਾਰਾਂ ਵਿੱਚੋਂ 16 ਫੀਸਦੀ ਭਾਵ 252 ਉਮੀਦਵਾਰਾਂ ਖਿਲਾਫ ਅਪਰਾਧਿਕ ਮਾਮਲੇ ਦਰਜ ਹਨ ਜਦਕਿ 10 ਫੀਸਦੀ ਭਾਵ 161 ਉਮੀਦਵਾਰਾਂ ਖਿਲਾਫ ਗੰਭੀਰ ਅਪਰਾਧਿਕ ਮਾਮਲੇ ਦਰਜ ਹਨ।

ਉੱਧਰ, 7 ਉਮੀਦਵਾਰਾਂ ਖਿਲਾਫ ਕਤਲ ਦੇ ਮਾਮਲੇ ਦਰਜ ਹਨ, ਜਦਕਿ 19 ਉਮੀਦਵਾਰਾਂ ਖਿਲਾਫ ਕਤਲ ਦੀ ਕੋਸ਼ਿਸ਼ ਦਾ ਮਾਮਲਾ ਦਰਜ ਹੈ। 18 ਅਜਿਹੇ ਉਮੀਦਵਾਰ ਹਨ, ਜਿਨ੍ਹਾਂ ਵਿਰੁੱਧ ਔਰਤਾਂ ਵਿਰੁੱਧ ਅਪਰਾਧਾਂ ਦੇ ਮਾਮਲੇ ਦਰਜ ਹਨ। ਇਨ੍ਹਾਂ ਵਿੱਚੋਂ ਇੱਕ ਖ਼ਿਲਾਫ਼ ਰੇਪ ਦਾ ਕੇਸ ਵੀ ਦਰਜ ਹੈ। ਰਿਪੋਰਟ ‘ਚ ਦਾਅਵਾ ਕੀਤਾ ਗਿਆ ਹੈ ਕਿ 35 ਉਮੀਦਵਾਰਾਂ ‘ਤੇ ਭੜਕਾਊ ਭਾਸ਼ਣ ਦੇਣ ਦਾ ਦੋਸ਼ ਹੈ।

ਕਿਸ ਪਾਰਟੀ ਵਿੱਚ ਕਿੰਨੇ ਦਾਗੀ?

ਪਹਿਲੇ ਪੜਾਅ ‘ਚ ਬਿਹਾਰ ਦੀਆਂ ਚਾਰ ਸੀਟਾਂ ‘ਤੇ ਵੋਟਿੰਗ ਹੋ ਰਹੀ ਹੈ। ਰਾਸ਼ਟਰੀ ਜਨਤਾ ਦਲ ਦੇ ਚਾਰਾਂ ਉਮੀਦਵਾਰਾਂ ਖਿਲਾਫ ਅਪਰਾਧਿਕ ਮਾਮਲੇ ਦਰਜ ਹਨ। ਜਦੋਂ ਕਿ ਡੀਐਮਕੇ ਦੇ 22 ਵਿੱਚੋਂ 13, ਸਪਾ ਦੇ 7 ਵਿੱਚੋਂ 3, ਟੀਐਮਸੀ ਦੇ 5 ਵਿੱਚੋਂ 2, ਭਾਜਪਾ ਦੇ 77 ਵਿੱਚੋਂ 28, AIADM ਦੇ 36 ਵਿੱਚੋਂ 13, ਕਾਂਗਰਸ ਦੇ 56 ਵਿੱਚੋਂ 19 ਅਤੇ ਬਸਪਾ ਦੇ 86 ਵਿੱਚੋਂ 11 ਉਮੀਦਵਾਰਾਂ ਖਿਲਾਫ ਅਪਰਾਧਿਕ ਮਾਮਲੇ ਦਰਜ ਹਨ। ਨਾਲ ਹੀ ਜੇਕਰ ਗੰਭੀਰ ਅਪਰਾਧਿਕ ਮਾਮਲਿਆਂ ਦੀ ਗੱਲ ਕਰੀਏ ਤਾਂ ਰਾਸ਼ਟਰੀ ਜਨਤਾ ਦਲ ਦੇ ਚਾਰ ਉਮੀਦਵਾਰਾਂ ਵਿੱਚੋਂ ਦੋ, ਡੀਐਮਕੇ ਦੇ 22 ਵਿੱਚੋਂ 6 ਉਮੀਦਵਾਰਾਂ, ਸਪਾ ਦੇ ਸੱਤ ਉਮੀਦਵਾਰਾਂ ਵਿੱਚੋਂ 2, ਟੀਐਮਸੀ ਦੇ ਪੰਜ ਵਿੱਚੋਂ ਇੱਕ ਉਮੀਦਵਾਰ ਖ਼ਿਲਾਫ਼ ਗੰਭੀਰ ਅਪਰਾਧਿਕ ਮਾਮਲੇ ਦਰਜ ਹਨ। ਜਦਕਿ ਭਾਜਪਾ ਦੇ 14 ਉਮੀਦਵਾਰਾਂ ਖਿਲਾਫ ਗੰਭੀਰ ਅਪਰਾਧਿਕ ਮਾਮਲੇ ਦਰਜ ਹਨ।

ਕਿਸ ਪਾਰਟੀ ‘ਚ ਕਿੰਨੇ ਕਰੋੜਪਤੀ?

ਪਹਿਲੇ ਪੜਾਅ ‘ਚ 1618 ‘ਚੋਂ 28 ਫੀਸਦੀ ਭਾਵ 450 ਉਮੀਦਵਾਰ ਕਰੋੜਪਤੀ ਹਨ। ਰਾਸ਼ਟਰੀ ਜਨਤਾ ਦਲ ਦੇ ਚਾਰੇ ਉਮੀਦਵਾਰ ਕਰੋੜਪਤੀ ਹਨ। ਉੱਥੇ ਹੀ ਭਾਜਪਾ ਦੇ 77 ਵਿੱਚੋਂ 69 ਉਮੀਦਵਾਰ, ਕਾਂਗਰਸ ਦੇ 56 ਵਿੱਚੋਂ 49, ਏਆਈਏਡੀਐਮਕੇ ਦੇ 36 ਵਿੱਚੋਂ 35, ਡੀਐਮਕੇ ਦੇ 22 ਵਿੱਚੋਂ 21 ਉਮੀਦਵਾਰ, ਟੀਐਮਸੀ ਦੇ 5 ਵਿੱਚੋਂ 4 ਅਤੇ ਬਸਪਾ ਦੇ 86 ਵਿੱਚੋਂ 18 ਉਮੀਦਵਾਰ ਕਰੋੜਪਤੀ ਹਨ। ਇਨ੍ਹਾਂ ਉਮੀਦਵਾਰਾਂ ਨੇ ਇੱਕ ਕਰੋੜ ਤੋਂ ਵੱਧ ਦੀ ਜਾਇਦਾਦ ਐਲਾਨੀ ਹੈ। ਪਹਿਲੇ ਪੜਾਅ ਵਿੱਚ ਹਰੇਕ ਉਮੀਦਵਾਰ ਕੋਲ ਔਸਤਨ 4.51 ਕਰੋੜ ਰੁਪਏ ਦੀ ਜਾਇਦਾਦ ਹੈ। ਉੱਧਰ, ਛਿੰਦਵਾੜਾ ਤੋਂ ਕਾਂਗਰਸ ਦੇ ਉਮੀਦਵਾਰ ਨਕੁਲ ਨਾਥ ਸਭ ਤੋਂ ਅਮੀਰ ਉਮੀਦਵਾਰ ਹਨ। ਉਨ੍ਹਾਂ ਨੇ ਆਪਣੀ ਜਾਇਦਾਦ 716 ਕਰੋੜ ਰੁਪਏ ਦੱਸੀ ਹੈ। AIADMK ਉਮੀਦਵਾਰ ਅਸ਼ੋਕ ਕੁਮਾਰ ਦੂਜੇ ਸਥਾਨ ‘ਤੇ ਹਨ। ਉਨ੍ਹਾਂ ਨੇ 662 ਕਰੋੜ ਰੁਪਏ ਦੀ ਜਾਇਦਾਦ ਦਾ ਐਲਾਨ ਕੀਤਾ ਹੈ।